ਧਾਰੀਵਾਲ/ਗੁਰਦਾਸਪੁਰ – ਪਿੰਡ ਅਹਿਮਦਾਬਾਦ ਵਿਖੇ ਖੁੰਡਾ ਰੋਡ ’ਤੇ ਸਥਿਤ ਵੇਅਰ ਹਾਊਸ ਦੇ ਗੋਦਾਮ ’ਚੋਂ ਅਣਪਛਾਤੇ ਲੁਟੇਰਿਆਂ ਵੱਲੋਂ ਰਾਤ ਦੇ ਸਮੇਂ 120 ਚੌਲ ਦੀਆਂ ਬੋਰੀਆਂ ਚੋਰੀ ਕਰ ਲਈ ਗਈਆਂ। ਗੋਦਾਮ ਦੀ ਰਖਵਾਲੀ ਲਈ ਚੌਕੀਦਾਰ ਤਾਇਨਾਤ ਹੋਣ ਦੇ ਬਾਵਜੂਦ ਚੋਰ ਗੋਦਾਮ ਨਾਲ ਲੱਗੀ ਇਕ ਪੈਲੇਸ ਦੇ ਕੋਲੋਂ ਕੰਧ ਤੋੜ ਕੇ ਅੰਦਰ ਘੁਸੇ ਅਤੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ।
ਵੇਅਰ ਹਾਊਸ ਦੇ ਅਧਿਕਾਰੀ ਵਿਸ਼ਾਲ ਜਸਰੋਟਿਆ ਨੇ ਦੱਸਿਆ ਕਿ ਚੋਰੀ ਨਾਲ ਲਗਭਗ 2 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਮੁਤਾਬਕ ਇਸ ਮਾਮਲੇ ਦੀ ਜਾਣਕਾਰੀ ਤੁਰੰਤ ਪੁਲਸ ਨੂੰ ਦਿੱਤੀ ਗਈ, ਜਿੱਥੇ ਕੁਝ ਲੋਕਾਂ ਨੂੰ ਰਿਹਾਸਤ ਵਿਚ ਲੈ ਕੇ ਪੁੱਛਗਿੱਛ ਜਾਰੀ ਹੈ।