ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਗੁਰਦਾਸਪੁਰ ਜ਼ਿਲ੍ਹੇ ਵਿੱਚ ਗਰਾਮ ਪੰਚਾਇਤਾਂ ਦੀਆਂ ਖਾਲੀ ਪਈਆਂ ਸੀਟਾਂ 'ਤੇ ਚੋਣਾਂ ਕਰਵਾਈਆਂ ਜਾਣਗੀਆਂ। 27 ਜੁਲਾਈ ਨੂੰ 15 ਸਰਪੰਚ ਅਤੇ 323 ਪੰਚ ਦੀਆਂ ਸੀਟਾਂ ਲਈ ਚੋਣ ਹੋਵੇਗੀ।ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਗੁਰਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਚੋਣਾਂ ਲਈ ਨਾਮਜ਼ਦਗੀ ਦੀ ਪ੍ਰਕਿਰਿਆ 14 ਜੁਲਾਈ ਤੋਂ ਸ਼ੁਰੂ ਹੋਵੇਗੀ ਅਤੇ 17 ਜੁਲਾਈ ਤੱਕ ਚੱਲੇਗੀ। ਉਮੀਦਵਾਰ ਆਪਣੇ ਕਾਗਜ਼ ਦਿਨ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਦਾਖਲ ਕਰ ਸਕਦੇ ਹਨ।
ਨਾਮਜ਼ਦਗੀ ਪੱਤਰਾਂ ਦੀ ਜਾਂਚ 18 ਜੁਲਾਈ ਨੂੰ ਹੋਏਗੀ, ਅਤੇ ਜੇ ਕਿਸੇ ਨੇ ਆਪਣੀ ਉਮੀਦਵਾਰੀ ਵਾਪਸ ਲੈਣੀ ਹੋਵੇ ਤਾਂ ਆਖਰੀ ਮਿਤੀ 19 ਜੁਲਾਈ ਹੈ।ਚੋਣਾਂ ਲਈ ਵੋਟਿੰਗ 27 ਜੁਲਾਈ ਨੂੰ ਹੋਏਗੀ ਅਤੇ ਗਿਣਤੀ ਵੀ ਓਸੇ ਦਿਨ ਪੋਲਿੰਗ ਬੂਥਾਂ 'ਤੇ ਕਰ ਦਿੱਤੀ ਜਾਵੇਗੀ। ਚੋਣ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਵੀ ਕੀਤੀ ਜਾਵੇਗੀ ਤਾਂ ਜੋ ਪੂਰਾ ਪ੍ਰਕਿਰਿਆ ਪਾਰਦਰਸ਼ੀ ਬਣੇ।
ਜਿਨ੍ਹਾਂ ਪਿੰਡਾਂ ਵਿੱਚ ਸਰਪੰਚ ਦੀ ਚੋਣ ਹੋਣੀ ਹੈ, ਉਹ ਹਨ:
ਦੀਨਾਨਗਰ ਬਲਾਕ: ਸ਼ਹਿਜ਼ਾਦਾ, ਕੋਟਲੀ ਮਾਈ ਉਮਰੀ
ਗੁਰਦਾਸਪੁਰ ਬਲਾਕ: ਬਾਊਪੁਰ ਅਫ਼ਗ਼ਾਨਾਂ, ਘੁੱਲਾ
ਧਾਰੀਵਾਲ ਬਲਾਕ: ਛੀਨਾ ਰੇਲ ਵਾਲਾ
ਕਾਹਨੂੰਵਾਨ ਬਲਾਕ: ਕੱਲੂ ਸੋਹਲ
ਬਟਾਲਾ ਬਲਾਕ: ਸੋਦੇਪੁਰ, ਕੁੱਲੀ ਚੱਕ ਖ਼ਾਸਾ
ਫ਼ਤਿਹਗੜ੍ਹ ਚੂੜੀਆਂ ਬਲਾਕ: ਠੱਠਾ, ਖੈਹਿਰਾ ਖ਼ੁਰਦ
ਡੇਰਾ ਬਾਬਾ ਨਾਨਕ ਬਲਾਕ: ਢਿੱਲਵਾਂ, ਸਿੰਘਪੁਰਾ, ਖੋਦੇ ਬੇਟ
ਕਲਾਨੌਰ ਬਲਾਕ: ਚਿਕਰੀ, ਕੋਟਲਾ ਮੁਗ਼ਲਾਂ
ਇਨ੍ਹਾਂ ਤੋਂ ਇਲਾਵਾ, ਗੁਰਦਾਸਪੁਰ ਦੇ ਵੱਖ-ਵੱਖ ਬਲਾਕਾਂ ਦੇ ਕਈ ਹੋਰ ਪਿੰਡਾਂ ਵਿੱਚ 323 ਪੰਚਾਂ ਦੀ ਚੋਣ ਵੀ ਹੋਣੀ ਹੈ।