ਗੁਰਦਾਸਪੁਰ – ਜ਼ਿਲਾ ਕਚਹਿਰੀ ਵਿਚ ਪ੍ਰੈਕਟਿਸ ਕਰ ਰਹੀ ਇਕ ਮਹਿਲਾ ਵਕੀਲ ਨਾਲ ਅਪਸ਼ਬਦ ਬੋਲਣ ਅਤੇ ਅਸ਼ਲੀਲ ਇਸ਼ਾਰੇ ਕਰਨ ਦੇ ਦੋਸ਼ ਹੇਠ ਦੋ ਭਰਾਵਾਂ ਉੱਤੇ ਕੇਸ ਦਰਜ ਕੀਤਾ ਗਿਆ ਹੈ।ਮਹਿਲਾ ਵਕੀਲ ਪੂਜਾ ਪੋਲਿਨ, ਜੋ ਅੰਮ੍ਰਿਤਸਰ ਦੇ ਰਾਮ ਤੀਰਥ ਰੋਡ 'ਤੇ ਰਹਿੰਦੀ ਹੈ, ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਗੁਰਦਾਸਪੁਰ ਕਚਹਿਰੀ 'ਚ ਪ੍ਰੈਕਟਿਸ ਕਰਦੀ ਹੈ। ਪਿਛਲੇ ਦਿਨ ਉਹ ਜਦੋਂ ਕੋਰਟ ਕੰਪਲੈਕਸ ਦੇ ਬਾਹਰ ਸੀ, ਤਦੋਂ ਦੋ ਵਿਅਕਤੀਆਂ – ਤਰਸੇਮ ਸਿੰਘ ਉਰਫ ਤਰਸੇਮ ਲਾਲ ਅਤੇ ਮੇਲਾ ਰਾਮ, ਵਾਸੀ ਦੀਨਪੁਰ – ਨੇ ਉਸ ਵੱਲ ਦੇਖ ਕੇ ਅਸਲੀਲ ਢੰਗ ਨਾਲ ਮੁੱਛਾਂ ਵੱਟੀਆਂ ਤੇ ਗਲਤ ਹਾਵਭਾਵ ਕੀਤੇ।ਜਦ ਮਹਿਲਾ ਵਕੀਲ ਨੇ ਵਿਰੋਧ ਕੀਤਾ, ਤਾਂ ਦੋਵਾਂ ਨੇ ਉਸਨੂੰ ਅਪਸ਼ਬਦ ਕਹਿਣੇ ਸ਼ੁਰੂ ਕਰ ਦਿੱਤੇ। ਪੁਲਿਸ ਅਧਿਕਾਰੀ ਏਐਸਆਈ ਕੁਲਦੀਪ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ 'ਤੇ ਦੋਸ਼ੀਆਂ ਖ਼ਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ, ਪਰ ਦੋਵੇਂ ਅਜੇ ਵੀ ਫਰਾਰ ਹਨ।