ਗੁਰਦਾਸਪੁਰ/ਦੀਨਾਨਗਰ – ਪੁਲਿਸ ਅਤੇ ਬੀਐੱਸਐੱਫ ਨੇ ਇੱਕ ਸਾਂਝੇ ਓਪਰੇਸ਼ਨ ਦੌਰਾਨ ਪਿੰਡ ਹਸਨਪੁਰ ਦੇ ਗੰਨੇ ਦੇ ਖੇਤ ਵਿੱਚੋਂ 500.41 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇਹ ਕਾਰਵਾਈ ਦੋਰਾਂਗਲਾ ਥਾਣੇ ਦੇ ਅਧੀਨ ਹੋਈ ਅਤੇ ਇਸ ਮਾਮਲੇ ਵਿੱਚ ਇਕ ਅਣਪਛਾਤੇ ਵਿਅਕਤੀ ਖ਼ਿਲਾਫ ਕੇਸ ਦਰਜ ਕੀਤਾ ਗਿਆ ਹੈ।
ਡੀਐੱਸਪੀ ਰਜਿੰਦਰ ਮਿਹਨਾਸ ਨੇ ਦੱਸਿਆ ਕਿ ਉਹ ਪੁਲਿਸ ਟੀਮ ਸਮੇਤ ਪਿੰਡ ਠਾਕੁਰਪੁਰ ਨੇੜੇ ਬੰਨ੍ਹ 'ਤੇ ਮੌਜੂਦ ਸਨ ਜਦੋਂ ਬੀਐੱਸਐੱਫ ਦੀ 68 ਬਟਾਲੀਅਨ ਦੇ ਕੰਪਨੀ ਕਮਾਂਡਰ ਅਨੁਜ ਕੁਮਾਰ ਵੀ ਉੱਥੇ ਪਹੁੰਚੇ। ਦੋਹਾਂ ਬਲਾਂ ਨੇ ਮਿਲ ਕੇ ਖੇਤਾਂ ਵਿੱਚ ਤਲਾਸ਼ੀ ਮੁਹਿੰਮ ਚਲਾਈ। ਇਸ ਦੌਰਾਨ ਇਕ ਕਿਸਾਨ ਦੇ ਗੰਨੇ ਦੇ ਖੇਤ ਵਿੱਚ ਪੀਲੀ ਟੇਪ ਨਾਲ ਲਪੇਟਿਆ ਹੋਇਆ ਇੱਕ ਲਿਫਾਫਾ ਮਿਲਿਆ, ਜਿਸ ਨੂੰ ਖੋਲ੍ਹਣ 'ਤੇ ਅੰਦਰੋਂ ਹੈਰੋਇਨ ਮਿਲੀ।ਪੁਲਿਸ ਨੇ ਮਾਦਕ ਪਦਾਰਥ ਨੂੰ ਜ਼ਬਤ ਕਰ ਲਿਆ ਹੈ ਅਤੇ ਅਣਪਛਾਤੇ ਵਿਅਕਤੀ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।