ਗੁਰਦਾਸਪੁਰ: ਕੇਂਦਰੀ ਜੇਲ੍ਹ ਗੁਰਦਾਸਪੁਰ 'ਚ ਚਲਾਈ ਗਈ ਤਲਾਸ਼ੀ ਦੌਰਾਨ ਜੇਲ੍ਹ ਅਧਿਕਾਰੀਆਂ ਨੇ 3 ਮੋਬਾਈਲ ਫੋਨ ਬਰਾਮਦ ਕੀਤੇ ਹਨ। ਇਹ ਮੋਬਾਈਲ 10 ਚੱਕੀਆਂ ਦੀ ਜਾਂਚ ਦੌਰਾਨ ਖੱਡਿਆਂ ਵਿਚੋਂ ਮਿਲੇ।ਸਹਾਇਕ ਸੁਪਰੀਡੈਂਟ ਵੱਲੋਂ ਪੁਲਿਸ ਨੂੰ ਦਿੱਤੀ ਗਈ ਜਾਣਕਾਰੀ ਅਨੁਸਾਰ, ਇਹ ਜਾਂਚ ਸੁਪਰੀਡੈਂਟ ਦੀ ਦੇਖਰੇਖ ਹੇਠ ਐੱਨਐੱਲਜੇਡੀ ਮਸ਼ੀਨ ਦੀ ਮਦਦ ਨਾਲ ਕੀਤੀ ਗਈ ਸੀ। ਤਲਾਸ਼ੀ ਦੌਰਾਨ 2 ਨੋਕੀਆ ਕੀ-ਪੈਡ ਫੋਨ ਅਤੇ 1 ਸੈਮਸੰਗ ਕੀ-ਪੈਡ ਫੋਨ ਮਿਲੇ ਹਨ।ਪੁਲਿਸ ਨੇ ਮਾਮਲੇ ਵਿੱਚ ਅਣਪਛਾਤੇ ਵਿਅਕਤੀਆਂ ਖ਼ਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਅਗਲੀ ਜਾਂਚ ਜਾਰੀ ਹੈ।