ਗੁਰਦਾਸਪੁਰ: ਜ਼ਿਲ੍ਹਾ ਪੁਲਿਸ ਨੇ ਨਸ਼ੇ ਖ਼ਿਲਾਫ਼ ਮੁਹਿੰਮ ਹੇਠ ਕਾਰਵਾਈ ਕਰਦਿਆਂ ਇੱਕ ਤੇਲ ਟੈਂਕਰ ਤੋਂ 41 ਪੇਟੀਆਂ ਸ਼ਰਾਬ ਬਰਾਮਦ ਕਰ ਲਈਆਂ ਹਨ। ਇਹ ਕਾਰਵਾਈ SSP ਆਦਿੱਤਿਆ ਦੇ ਆਦੇਸ਼ਾਂ ਅਧੀਨ ਕੀਤੀ ਗਈ। DSP ਮੋਹਨ ਨੇ ਦੱਸਿਆ ਕਿ 3 ਅਗਸਤ ਨੂੰ ਸਦਰ ਥਾਣਾ ਪੁਲਿਸ ਨੇ ਬੱਬਰੀ ਬਾਈਪਾਸ 'ਤੇ ਚੈਕਿੰਗ ਦੌਰਾਨ ਇੱਕ ਸ਼ੱਕੀ ਤੇਲ ਟੈਂਕਰ (HP53 3C 0307) ਨੂੰ ਰੋਕਿਆ।ਜਾਂਚ ਵਿੱਚ ਪਤਾ ਲੱਗਾ ਕਿ ਟੈਂਕਰ ਦੇ ਅੰਦਰ ਇਕ ਤਹਿਖਾਨਾ ਬਣਾਇਆ ਗਿਆ ਸੀ, ਜਿਸ ਵਿੱਚ ਮੈਕਡਾਵਲ ਬ੍ਰਾਂਡ ਦੀ ਚੰਡੀਗੜ੍ਹ ਲੇਬਲ ਵਾਲੀ 41 ਪੇਟੀਆਂ ਸ਼ਰਾਬ ਲੁਕਾਈ ਹੋਈ ਸੀ। ਟੈਂਕਰ ਚਲਾਉਣ ਵਾਲਾ ਡਰਾਈਵਰ ਬਲਵਿੰਦਰ ਸਿੰਘ (ਵਾਸੀ ਮਲਕੋਵਾਲ, ਜ਼ਿਲ੍ਹਾ ਹੁਸ਼ਿਆਰਪੁਰ) ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉੱਤੇ ਆਬਕਾਰੀ ਐਕਟ ਤਹਿਤ ਮਾਮਲਾ ਦਰਜ ਹੋਇਆ ਹੈ।DSP ਮੋਹਨ ਨੇ ਕਿਹਾ ਕਿ ਫਿਲਹਾਲ ਜਾਂਚ ਜਾਰੀ ਹੈ ਕਿ ਇਹ ਸ਼ਰਾਬ ਕਿੱਥੋਂ ਆਈ ਸੀ ਅਤੇ ਕਿਸੇ ਅੱਗੇ ਪਹੁੰਚਾਈ ਜਾਣੀ ਸੀ। ਮੁਲਜ਼ਮ ਦੇ ਰਿਮਾਂਡ ਤੋਂ ਬਾਅਦ ਹੋਰ ਪੁੱਛਗਿੱਛ ਕੀਤੀ ਜਾਵੇਗੀ।