ਗੁਰਦਾਸਪੁਰ ਦੇ ਪਿੰਡ ਸਿੰਘੋਵਾਲ ਨੇੜੇ ਇੱਕ ਡਰੇਨ ਵਿੱਚ ਦੋ ਵਿਅਕਤੀਆਂ ਦੇ ਡੁੱਬਣ ਦੀ ਦੁਖਦਾਈ ਘਟਨਾ ਸਾਹਮਣੇ ਆਈ ਹੈ, ਜਿਸ ਕਾਰਨ ਪਿੰਡ ਵਿੱਚ ਸੋਗ ਦਾ ਮਾਹੌਲ ਹੈ।ਥਾਣਾ ਸਦਰ ਦੇ ਇੰਚਾਰਜ ਅਮਨਦੀਪ ਸਿੰਘ ਮੁਤਾਬਕ, ਘਟਨਾ ਦੀ ਸੂਚਨਾ ਮਿਲਣ 'ਤੇ ਪਰਿਵਾਰਕ ਮੈਂਬਰ ਮੌਕੇ 'ਤੇ ਪਹੁੰਚੇ ਅਤੇ ਪੁਲਿਸ ਨੂੰ ਸਾਰੀ ਘਟਨਾ ਬਾਰੇ ਦੱਸਿਆ।
ਜਾਣਕਾਰੀ ਅਨੁਸਾਰ, 45 ਸਾਲਾ ਵੀਰ ਮਸੀਹ ਖੇਤਾਂ ਵੱਲ ਜਾ ਰਿਹਾ ਸੀ, ਜਦੋਂ ਡਰੇਨ ਪਾਰ ਕਰਦਿਆਂ ਪੈਰ ਫਿਸਲਣ ਕਾਰਨ ਉਹ ਪਾਣੀ ਵਿੱਚ ਡਿੱਗ ਪਿਆ। ਉਸ ਨੂੰ ਡੁੱਬਦੇ ਵੇਖ ਕੇ ਕੋਲੋਂ ਲੰਘ ਰਿਹਾ ਮੁਕੰਦਪੁਰ ਨਿਵਾਸੀ ਗੁਰਦੀਪ ਸਿੰਘ ਉਸ ਨੂੰ ਬਚਾਉਣ ਲਈ ਡਰੇਨ ਵਿੱਚ ਕੁੱਦ ਗਿਆ, ਪਰ ਅਫ਼ਸੋਸ, ਉਹ ਖੁਦ ਵੀ ਪਾਣੀ ਵਿੱਚ ਫੱਸ ਗਿਆ।ਪੁਲਿਸ ਨੇ ਦੱਸਿਆ ਕਿ ਡਰੇਨ ਵਿੱਚ ਜੰਗਲੀ ਬੂਟੀਆਂ ਦੀ ਭਰਮਾਰ ਅਤੇ ਲਗਭਗ 15 ਫੁੱਟ ਦੀ ਗਹਿਰਾਈ ਹੋਣ ਕਾਰਨ ਦੋਹਾਂ ਦੀ ਤਲਾਸ਼ ਮੁਸ਼ਕਿਲ ਹੋ ਰਹੀ ਹੈ। ਮੌਕੇ 'ਤੇ ਰਾਹਤ ਕਾਰਜ ਲਈ ਗੋਤਾਖੋਰ ਟੀਮਾਂ ਨੂੰ ਬੁਲਾਇਆ ਗਿਆ ਹੈ।