ਦੀਨਾਨਗਰ : ਖੇਤੀਬਾੜੀ ਵਿਭਾਗ ਨੇ ਦੀਨਾਨਗਰ ਦੀ ਵੀਆਰਵੀ ਇਥਾਨੋਲ ਫੈਕਟਰੀ 'ਚ ਛਾਪਾ ਮਾਰਿਆ। ਇਸ ਦੌਰਾਨ ਉਥੋਂ 84 ਭਰੀਆਂ ਅਤੇ 200 ਖਾਲੀ ਯੂਰੀਆ ਖਾਦ ਦੀਆਂ ਬੋਰੀਆਂ ਬਰਾਮਦ ਹੋਈਆਂ। ਇਹ ਰੇਡ ਇਕ ਗੁਪਤ ਸੁਝਾਅ ਮਿਲਣ ’ਤੇ ਕੀਤੀ ਗਈ, ਜਿਸ 'ਚ ਦੱਸਿਆ ਗਿਆ ਸੀ ਕਿ ਫੈਕਟਰੀ ਵਿੱਚ ਯੂਰੀਆ ਖਾਦ ਦੀ ਗੈਰਕਾਨੂੰਨੀ ਵਰਤੋਂ ਕੀਤੀ ਜਾ ਰਹੀ ਹੈ।ਵਿਭਾਗ ਦੇ ਅਧਿਕਾਰੀਆਂ ਅਨੁਸਾਰ, ਫੈਕਟਰੀ ਵਿੱਚ ਯੂਰੀਆ ਵੱਡੀ ਮਾਤਰਾ ਵਿੱਚ ਮਿਲੀ, ਜਿਸ ਕਾਰਨ ਸਾਰਾ ਮਾਲ ਜਬਤ ਕਰ ਲਿਆ ਗਿਆ ਹੈ ਅਤੇ ਸੈਂਪਲ ਲੈਬ ਜਾਂਚ ਲਈ ਭੇਜੇ ਗਏ ਹਨ।
ਦੂਜੇ ਪਾਸੇ, ਫੈਕਟਰੀ ਮਾਲਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਹ ਖਾਦ ਆਪਣੀ ਜ਼ਮੀਨ ਦੀ ਖੇਤੀ ਲਈ ਰੱਖੀ ਸੀ, ਨਾ ਕਿ ਫੈਕਟਰੀ ਵਿੱਚ ਵਰਤਣ ਲਈ।ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਹੈ ਕਿ ਜਾਂਚ ਦੇ ਨਤੀਜੇ ਆਉਣ 'ਤੇ ਇਹ ਫੈਸਲਾ ਲਿਆ ਜਾਵੇਗਾ ਕਿ ਖਾਦ ਦੀ ਵਰਤੋਂ ਕਿੱਥੇ ਹੋ ਰਹੀ ਸੀ। ਜਾਂਚ ਪੂਰੀ ਹੋਣ ਤੋਂ ਬਾਅਦ ਕਾਨੂੰਨੀ ਕਾਰਵਾਈ ਹੋਵੇਗੀ।