ਬਟਾਲਾ – ਪਿੰਡ ਪੁਰਾਣਾ ਦੇ ਨੌਜਵਾਨ ਦੀ ਮੌਤ ਇਕ ਹਾਦਸੇ ਦੌਰਾਨ ਹੋ ਗਈ, ਜੋ ਕਿ ਬੇਸਹਾਰਾ ਪਸ਼ੂ ਦੇ ਰਸਤੇ ਵਿੱਚ ਆ ਜਾਣ ਕਾਰਨ ਵਾਪਰਿਆ।ਥਾਣਾ ਸੇਖਵਾਂ ਦੇ ਏ.ਐੱਸ.ਆਈ. ਬਲਰਾਜ ਸਿੰਘ ਮੁਤਾਬਕ, ਭਜਨ ਮਸੀਹ ਪੁੱਤਰ ਫੰਦੀ ਮਸੀਹ ਨੇ ਪੁਲਿਸ ਨੂੰ ਦੱਸਿਆ ਕਿ ਉਸਦਾ 25 ਸਾਲਾ ਪੁੱਤਰ ਅਭਿਸ਼ੇਕ ਮਸੀਹ ਬਟਾਲਾ ਵਿੱਚ ਸਟੇਸ਼ਨਰੀ ਦੀ ਦੁਕਾਨ 'ਤੇ ਕੰਮ ਕਰਦਾ ਸੀ। 4 ਅਗਸਤ ਦੀ ਰਾਤ 9 ਵਜੇ ਦੇ ਕਰੀਬ ਉਹ ਮੋਟਰਸਾਈਕਲ (ਨੰਬਰ PB35L-1316) 'ਤੇ ਨਿੱਜੀ ਕੰਮ ਲਈ ਅੱਡਾ ਵਡਾਲਾ ਗ੍ਰੰਥੀਆਂ ਗਿਆ ਹੋਇਆ ਸੀ।
ਜਦੋਂ ਉਹ ਵਾਪਸ ਪਿੰਡ ਆ ਰਿਹਾ ਸੀ ਤਾਂ ਰਸਤੇ ਵਿੱਚ ਇੱਕ ਬੇਸਹਾਰਾ ਪਸ਼ੂ ਅਚਾਨਕ ਮੋਟਰਸਾਈਕਲ ਦੇ ਸਾਹਮਣੇ ਆ ਗਿਆ। ਪਸ਼ੂ ਨੂੰ ਬਚਾਉਂਦਿਆਂ ਅਭਿਸ਼ੇਕ ਦੀ ਮੋਟਰਸਾਈਕਲ ਫਿਸਲ ਗਈ ਅਤੇ ਉਹ ਗੰਭੀਰ ਢੰਗ ਨਾਲ ਜ਼ਖ਼ਮੀ ਹੋ ਗਿਆ।ਉਸ ਨੂੰ ਤੁਰੰਤ ਸਿਵਲ ਹਸਪਤਾਲ ਬਟਾਲਾ ਲਿਜਾਇਆ ਗਿਆ, ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।ਪੁਲਿਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨ 'ਤੇ 194 BNS ਤਹਿਤ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।