ਕਾਦੀਆਂ: ਕਾਦੀਆਂ 'ਚ ਸਥਿਤ ਬੈਂਕ ਆਫ਼ ਬੜੌਦਾ ਦੀ ਸ਼ਾਖਾ 'ਚ ਵਾਪਰਿਆ ਵੱਡਾ ਧੋਖਾਧੜੀ ਮਾਮਲਾ ਆਖ਼ਰਕਾਰ ਪੁਲਿਸ ਦੀ ਪਹੁੰਚ 'ਚ ਆ ਗਿਆ ਹੈ। ਕਈ ਮਹੀਨਿਆਂ ਤੋਂ ਲਾਪਤਾ ਚੱਲ ਰਿਹਾ ਕੈਸ਼ੀਅਰ, ਜੋ ਕਿ ਗਾਹਕਾਂ ਤੋਂ ਕਰੋੜਾਂ ਰੁਪਏ ਲੈ ਕੇ ਗਾਇਬ ਹੋ ਗਿਆ ਸੀ, ਉਸਨੂੰ ਅੱਜ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
ਐਸਐਸਪੀ ਬਟਾਲਾ ਪ੍ਰਤਾਪ ਸਿੰਘ ਬਾਜਵਾ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਕੈਸ਼ੀਅਰ ਖ਼ਿਲਾਫ਼ ਪਹਿਲਾਂ ਹੀ ਧੋਖਾਧੜੀ ਦੇ ਗੰਭੀਰ ਦੋਸ਼ਾਂ ਹੇਠ ਕੇਸ ਦਰਜ ਸੀ। ਹੁਣ ਗ੍ਰਿਫ਼ਤਾਰੀ ਤੋਂ ਬਾਅਦ ਪੁਲਿਸ ਵੱਲੋਂ ਪੈਸਿਆਂ ਦੀ ਬਰਾਮਦਗੀ ਲਈ ਜਾਂਚ ਤੇਜ਼ ਕਰ ਦਿੱਤੀ ਗਈ ਹੈ।ਕੈਸ਼ੀਅਰ ਦੀ ਗ੍ਰਿਫ਼ਤਾਰੀ ਦੀ ਖ਼ਬਰ ਮਿਲਦਿਆਂ ਹੀ ਬੈਂਕ ਦੇ ਗਾਹਕਾਂ 'ਚ ਰਾਹਤ ਦੀ ਲਹਿਰ ਦੌੜ ਗਈ ਹੈ। ਉਨ੍ਹਾਂ ਨੂੰ ਉਮੀਦ ਜਗੀ ਹੈ ਕਿ ਉਹਨਾਂ ਦੇ ਗੁੰਮ ਹੋਏ ਪੈਸੇ ਮੁੜ ਵਾਪਸ ਮਿਲ ਸਕਦੇ ਹਨ।