ਬਟਾਲਾ: ਐਸ.ਡੀ.ਐਮ ਅਤੇ ਨਗਰ ਨਿਗਮ ਕਮਿਸ਼ਨਰ ਸ੍ਰੀ ਵਿਕਰਮਜੀਤ ਸਿੰਘ ਪਾਂਥੇ ਦੇ ਨਿਰਦੇਸ਼ਾਂ 'ਤੇ ਨਗਰ ਨਿਗਮ ਬਟਾਲਾ ਦੀ ਟੀਮ ਨੇ ਗਲਤ ਢੰਗ ਨਾਲ ਬਣਾਈ ਇਕ ਇਮਾਰਤ ਨੂੰ ਢਾਹ ਦਿੱਤਾ। ਇਹ ਢਾਂਚਾ ਵਾਰਡ ਨੰਬਰ 22, ਸ੍ਰੀ ਹਰਗੋਬਿੰਦਪੁਰ ਰੋਡ, ਗਲੀ ਨੰਬਰ 2, ਡਰੀਮਮੈਂਡ ਕਾਲੋਨੀ ਵਿਖੇ, ਸ਼ਿਵ ਜਿੰਮ ਦੇ ਕੋਲ ਸੜਕ 'ਤੇ ਬਣਾਇਆ ਗਿਆ ਸੀ।ਜੈ.ਸੀ.ਬੀ ਮਸ਼ੀਨ ਦੀ ਮਦਦ ਨਾਲ ਨਗਰ ਨਿਗਮ ਦੀ ਟੀਮ — ਜਿਸ ਵਿੱਚ ਬਿਲਡਿੰਗ ਬ੍ਰਾਂਚ ਦੇ ਕੁਲਵੰਤ ਸਿੰਘ, ਏ.ਟੀ.ਪੀ. ਧੀਰਜ ਕੁਮਾਰ, ਇੰਸਪੈਕਟਰ ਮਨਿੰਦਰ ਕੌਰ ਅਤੇ ਗੁਰਮੁੱਖ ਸਿੰਘ ਸਮੇਤ ਹੋਰ ਅਧਿਕਾਰੀ ਤੇ ਕਰਮਚਾਰੀ ਸ਼ਾਮਲ ਸਨ — ਨੇ ਇਹ ਕਾਰਵਾਈ ਕੀਤੀ।
ਕਮਿਸ਼ਨਰ ਨੇ ਲੋਕਾਂ ਨੂੰ ਸੂਚਿਤ ਕੀਤਾ ਕਿ ਉਹ ਕਿਸੇ ਵੀ ਇਮਾਰਤ ਦੀ ਉਸਾਰੀ ਤੋਂ ਪਹਿਲਾਂ ਨਗਰ ਨਿਗਮ ਤੋਂ ਨਕਸ਼ਾ ਜ਼ਰੂਰ ਪਾਸ ਕਰਵਾਉਣ। ਉਨਾਂ ਇਹ ਵੀ ਦੱਸਿਆ ਕਿ ਨਗਰ ਨਿਗਮ ਹੋਰ ਨਾਜਾਇਜ਼ ਉਸਾਰੀਆਂ ਦੀ ਜਾਂਚ ਕਰ ਰਿਹਾ ਹੈ ਅਤੇ ਜਲਦੀ ਹੀ ਹੋਰ ਢਾਂਚਿਆਂ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ। ਜੇ ਕਿਸੇ ਨੂੰ ਨਕਸ਼ਾ ਪਾਸ ਕਰਵਾਉਣ 'ਚ ਕੋਈ ਸਮੱਸਿਆ ਆਉਂਦੀ ਹੋਵੇ, ਤਾਂ ਉਹ ਦਫ਼ਤਰੀ ਸਮੇਂ ਦੌਰਾਨ ਨਗਰ ਨਿਗਮ ਦਫ਼ਤਰ ਆ ਕੇ ਸਹਾਇਤਾ ਲੈ ਸਕਦੇ ਹਨ।