ਗੁਰਦਾਸਪੁਰ ਦੇ ਪਿੰਡ ਭੁੰਬਲੀ 'ਚ ਇਕ ਪੈਟਰੋਲ ਪੰਪ 'ਤੇ ਅਨਜਾਣ ਨੌਜਵਾਨ ਜਿਪਸੀ 'ਚ ਆਏ ਅਤੇ 2450 ਰੁਪਏ ਦਾ ਤੇਲ ਪਵਾਇਆ। ਤੇਲ ਪਵਾਉਣ ਤੋਂ ਬਾਅਦ ਉਨ੍ਹਾਂ ਨੇ ਗੂਗਲ ਪੇ ਰਾਹੀਂ ਭੁਗਤਾਨ ਕਰਨ ਦਾ ਨਾਟਕ ਕੀਤਾ ਅਤੇ ਫਿਲਮੀ ਢੰਗ ਨਾਲ ਗੱਡੀ ਭਜਾ ਕੇ ਨਿਕਲ ਗਏ।
ਇਹ ਸਾਰੀ ਘਟਨਾ ਪੈਟਰੋਲ ਪੰਪ ਦੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ। ਗੱਡੀ ਅਤੇ ਨੌਜਵਾਨਾਂ ਦੀਆਂ ਤਸਵੀਰਾਂ ਹੁਣ ਵਾਇਰਲ ਹੋ ਰਹੀਆਂ ਹਨ।ਪੈਟਰੋਲ ਪੰਪ ਦੇ ਮਾਲਕ ਨੇ ਕਿਹਾ ਕਿ ਜਿਸ ਵੀ ਵਿਅਕਤੀ ਕੋਲ ਇਹ ਠੱਗ ਨੌਜਵਾਨ ਕੌਣ ਹਨ, ਇਸ ਬਾਰੇ ਜਾਣਕਾਰੀ ਹੋਵੇ, ਉਸ ਨੂੰ 5000 ਰੁਪਏ ਇਨਾਮ ਵਜੋਂ ਦਿੱਤੇ ਜਾਣਗੇ।