ਫਤਿਹਗੜ੍ਹ ਚੂੜੀਆਂ (ਸਾਰੰਗਲ): ਸ਼ਹਿਰ 'ਚ ਆਵਾਰਾ ਕੁੱਤਿਆਂ ਦੀ ਵਧ ਰਹੀ ਗਿਣਤੀ ਕਾਰਨ ਲੋਕਾਂ ਵਿਚ ਡਰ ਦਾ ਮਾਹੌਲ ਬਣ ਗਿਆ ਹੈ। ਇਥੋਂ ਦੀਆਂ ਗਲੀਆਂ, ਚੌਕ ਅਤੇ ਮੋਹਲਿਆਂ 'ਚ ਹਰ ਵੇਲੇ ਆਵਾਰਾ ਕੁੱਤੇ ਘੁੰਮਦੇ ਨਜ਼ਰ ਆਉਂਦੇ ਹਨ। ਲੋਕ ਦੱਸਦੇ ਹਨ ਕਿ ਕਈ ਵਾਰ ਇਹ ਕੁੱਤੇ ਰਾਹਗੀਰਾਂ 'ਤੇ ਹਮਲਾ ਵੀ ਕਰਦੇ ਹਨ, ਜਿਸ ਨਾਲ ਜ਼ਖਮੀ ਹੋਣ ਦੇ ਮਾਮਲੇ ਵੀ ਸਾਹਮਣੇ ਆ ਰਹੇ ਹਨ।
ਡੇਰਾ ਰੋਡ ਨੇੜੇ ਮੱਛੀ ਮਾਰਕੀਟ ਅਤੇ ਗੋਲਡੀ ਚਿਕਨ ਹਾਊਸ ਦੇ ਇਲਾਕੇ 'ਚ ਕੁੱਤਿਆਂ ਦੇ ਝੁੰਡ ਸ਼ਾਮ ਅਤੇ ਸਵੇਰੇ ਦੇ ਸਮੇਂ ਆਮ ਤੌਰ 'ਤੇ ਘੁੰਮਦੇ ਵੇਖੇ ਜਾਂਦੇ ਹਨ। ਸਥਾਨਕ ਵਾਸੀਆਂ ਨੇ ਦੱਸਿਆ ਕਿ ਲੋਕ ਹੁਣ ਦੇਰ ਸ਼ਾਮ ਜਾਂ ਤੜਕਸਾਰ ਘਰੋਂ ਨਿਕਲਣ ਤੋਂ ਵੀ ਹਿਜਕ ਰਹੇ ਹਨ।ਸਥਾਨਕ ਨਿਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਆਵਾਰਾ ਕੁੱਤਿਆਂ ਨੂੰ ਵੱਸ 'ਚ ਕੀਤਾ ਜਾਵੇ ਤਾਂ ਜੋ ਲੋਕ ਖੁਦ ਨੂੰ ਸੁਰੱਖਿਅਤ ਮਹਿਸੂਸ ਕਰ ਸਕਣ।